Latest News

ਬਿਨਾਂ ਡਾਕਟਰੀ ਇਲਾਜ ਦੇ ਵਧਾਓ ਅੱਖਾਂ ਦੀ ਰੋਸ਼ਨੀ

November 30, 2016 10:42 AM

ਨਵੀਂ ਦਿੱਲੀ: ਜੇਕਰ ਤੁਸੀਂ ਅੱਖਾਂ ਦੀ ਘਟ ਰਹੀ ਰੋਸ਼ਨੀ ਤੋਂ ਪ੍ਰੇਸ਼ਾਨ ਹੋ ਤਾਂ ਕੁਝ ਜਰੂਰੀ ਗੱਲਾਂ ਦਾ ਧਿਆਨ ਕਰੋ। ਕੁਝ ਦੇਸੀ ਨੁਸਖੇ ਅਪਣਾ ਕੇ ਤੁਹਾਡੀ ਨਜ਼ਰ ਠੀਕ ਹੋ ਸਕਦੀ ਹੈ। ਨਜ਼ਰ ਕਮਜੋਰ ਹੋਣ ਦਾ ਕਾਰਨ ਸਰੀਰ ‘ਚ ਕਈ ਵਿਟਾਮਿਨਾਂ ਦੀ ਘਾਟ ਹੋ ਸਕਦਾ ਹੈ, ਤੇ ਇਹਨਾਂ ਜਰੂਰੀ ਵਿਟਾਮਿਨ ਦੀ ਕਮੀ ਦੂਰ ਕਰਨ ਲਈ ਵਰਤੋ ਹੇਠ ਲਿਖੇ ਨੁਸਖੇ।

ਅੱਖਾਂ ਲਈ ਸਭ ਤੋਂ ਅਸਾਨ ਨੁਸਖਾ ਹੈ,ਬਾਦਾਮ ਸੌਂਫ ਅਤੇ ਮਿਸ਼ਰੀ ਨੂੰ ਬਰਾਬਰ ਮਾਤਰਾ ‘ਚ ਲੈ ਕੇ ਪੀਸ ਲਓ, ਇਸ ਤਰਾਂ ਤਿਆਰ ਕੀਤੇ ਪਾਉਡਰ ਦਾ 10 ਗ੍ਰਾਮ ਹਿੱਸਾ 250 ਮਿਲੀ ਦੁੱਧ ਨਾਲ ਹਰ ਰੋਜ ਰਾਤ ਨੂੰ ਸੌਂਣ ਵੇਲੇ ਲਓ, 40 ਦਿਨ ਲਗਾਤਾਰ ਇਸ ਦੀ ਵਰਤੋ ਕਰਨ ‘ਤੇ ਅੱਖਾਂ ਦੀ ਰੋਸ਼ਨੀ ਵਧਣੀ ਸ਼ੁਰੂ ਹੋ ਜਾਵੇਗੀ।

ਧਿਆਨ ਰੱਖੋ ਕਿ ਇਸ ਨੂੰ ਲੈਣ ਤੋਂ 2 ਘੰਟੇ ਬਾਅਦ ਤੱਕ ਪਾਣੀ ਨਾਂ ਪੀਓ। ਤੁਹਾਡੀਆਂ ਅੱਖਾਂ ਲਈ ਆਂਵਲਾ ਕਾਫੀ ਲਾਭਦਾਇਕ ਹੈ, ਇਸ ‘ਚ ਵਿਟਾਮੀਨ C ਦੀ ਮਾਤਰਾ ਜ਼ਿਆਦਾ ਹੁੰਦੀ ਹੈ ਜੋ ਅੱਖਾਂ ਲਈ ਜਰੂਰੀ ਹੈ। ਆਂਵਲੇ ਨੂੰ ਪਾਊਡਰ, ਕੈਪਸੂਲ, ਜੈਮ ਜਾਂ ਜੂਸ ਦੇ ਰੂਪ ‘ਚ ਲਿਆ ਜਾ ਸਕਦਾ ਹੈ। ਰੋਜ਼ ਸਵੇਰੇ ਸ਼ਹਿਦ ਦੇ ਨਾਲ ਤਾਜ਼ਾ ਆਂਵਲੇ ਦਾ ਰਸ ਪੀਣ ਨਾਲ ਅਤੇ ਰਾਤ ਨੂੰ ਸੌਂਣ ਤੋਂ ਪਹਿਲਾਂ ਪਾਣੀ ਨਾਲ ਇਕ ਚਮਚ ਆਂਵਲਾ ਪਾਊਡਰ ਖਾਣ ਨਾਲ ਫਾਇਦਾ ਮਿਲਦਾ ਹੈ।

ਗਾਜਰ ਤੁਹਾਡੀ ਨਜ਼ਰ ਲਈ ਕਾਫੀ ਫਾਇਦੇਮੰਦ ਹੈ, ਗਾਜਰ ‘ਚ ਫਾਸਫੋਰਸ, ਵਿਟਾਮਿਨ A, ਵਿਟਾਮਿਨ C ਅਤੇ ਆਇਰਨ ਕਾਫੀ ਮਾਤਰਾ ਚ ਹੁੰਦੀ ਹੈ, ਇਸ ਲਈ ਕੱਚੀ ਗਾਜਰ ਦਾ ਸਲਾਦ ਜਾਂ ਗਾਜਰ ਜੂਸ ਅੱਖਾਂ ਦੀ ਰੋਸ਼ਨੀ ਤੇਜ਼ ਕਰਨ ਲਈ ਸਹਾਈ ਹੈ। ਅੱਖਾਂ ਦੀ ਰੋਸ਼ਨੀ ਵਧਾਉਣ ਲਈ ਸਭ ਤੋਂ ਆਸਾਨ ਤਰੀਕਾ ਹੈ ਰੋਜ਼ ਸਵੇਰੇ ਹਰੀ ਘਾਹ ‘ਤੇ ਨੰਗੇ ਪੈਰੀ ਤੁਰਨਾ।

Have something to say? Post your comment

Share DAP FM on  
php and html code counter Total Visitors