ਆਂਵਲਾ ਕਿਉਂਕਿ ਇਹ ਵਿਟਾਮਿਨ ਸੀ ਭਰਪੂਰ ਹੁੰਦਾ ਹੈ। ਇਸ ਲਈ ਇਸ ਦੇ ਸੇਵਨ ਨਾਲ ਸਰੀਰ 'ਚ ਕੋਲੈਸਟ੍ਰਾਲ ਘਟਦਾ ਹੈ ਅਤੇ ਐਂਟੀ-ਆਕਸੀਡੈਂਟ ਦੀ ਮਾਤਰਾ ਵਧਦੀ ਹੈ, ਜਿਸ ਨਾਲ ਦਿਲ ਸੰਬੰਧੀ ਬੀਮਾਰੀਆਂ ਦੂਰ ਹੁੰਦੀਆਂ ਹਨ।ਹਲਦੀਹਲਦੀ ਦੇ ਔਸ਼ਧੀ ਗੁਣਾਂ ਤੋਂ ਸਾਰੇ ਵਾਕਫ ਹਨ ਪਰ ਦਿਲ ਸੰਬੰਧੀ ਇਸ ਦੇ ਗੁਣ ਸ਼ਾਇਦ ਹੀ ਕਿਸੇ ਨੂੰ ਪਤਾ ਹੋਣ। ਹਲਦੀ ਦੇ ਸੇਵਨ ਨਾਲ ਸਰੀਰ ਦੀ ਰੋਗ ਪ੍ਰਤੀਰੋਧਕ ਸਮਰੱਥਾ ਵਧਦੀ ਹੈ, ਇਸ ਲਈ ਇਹ ਦਿਲ ਲਈ ਬੇਹੱਦ ਫਾਇਦੇਮੰਦ ਹੈ।ਲਸਣਲਸਣ 'ਚ ਕਿਉਂਕਿ ਸਰੀਰ 'ਚ ਗਰਮੀ ਪੈਦਾ ਕਰਨ ਦੇ ਗੁਣ ਹੁੰਦੇ ਹਨ, ਜੋ ਖੂਨ 'ਚ ਗਰਮਾਹਟ ਲਿਆਉਂਦੇ ਹਨ। ਇਸ ਲਈ ਦਿਲ ਨੂੰ ਸਹੀ ਖੂਨ ਮਿਲੇਗਾ ਤਾਂ ਇਸ ਸੰਬੰਧੀ ਸਮੱਸਿਆਵਾਂ ਆਪਣੇ-ਆਪ ਘੱਟ ਜਾਂਦੀਆਂ ਹਨ।ਅਦਰਕਅਕਸਰ ਅਸੀਂ ਲਸਣ ਦੇ ਨਾਲ ਹੀ ਅਦਰਕ ਦੀ ਵਰਤੋਂ ਵੀ ਆਪਣੇ ਭੋਜਨ 'ਚ ਕਰਦੇ ਹਾਂ ਅਤੇ ਇਸ ਲਈ ਲਸਣ ਦੇ ਨਾਲ-ਨਾਲ ਅਦਰਕ 'ਚ ਵੀ ਕਈ ਔਸ਼ਧੀ ਗੁਣ ਹੁੰਦੇ ਹਨ, ਜਿਨ੍ਹਾਂ ਦੇ ਸੇਵਨ ਨਾਲ ਸਰੀਰ ਦੀ ਪ੍ਰਤੀਰੋਧਕ ਸਮਰੱਥਾ ਠੀਕ ਹੁੰਦੀ ਹੈ।ਬਿਲਬੇਰੀਇਹ ਕੈਨਬੇਰੀ ਦਾ ਸਿਸਟਰ ਪਲਾਂਟ ਹੈ ਅਤੇ ਇਸ 'ਚ ਮੌਜੂਦ ਗੁਣ ਵੀ ਉਸੇ ਵਰਗੇ ਹੁੰਦੇ ਹਨ। ਇਸ ਦੇ ਸੇਵਨ ਨਾਲ ਧਮਨੀਆਂ 'ਚ ਖੂਨ ਦਾ ਸੰਚਾਰ ਠੀਕ ਢੰਗ ਨਾਲ ਹੁੰਦਾ ਹੈ।ਹਾਥਰੋਨ ਬੇਰੀਇਸ 'ਚ ਅਜਿਹੇ ਬਹੁਤ ਸਾਰੇ ਗੁਣ ਹੁੰਦੇ ਹਨ, ਜੋ ਸਰੀਰ ਨੂੰ ਤੰਦਰੁਸਤ ਰੱਖਦੇ ਹਨ। ਇਸ ਲਈ ਇਸ ਬੇਰੀ ਦੀ ਵਰਤੋਂ ਵੀ ਸਿਹਤਮੰਦ ਦਿਲ ਲਈ ਚੰਗੀ ਹੈ।ਲਾਲ ਮਿਰਚਇਸ ਨੂੰ ਖਾਣ ਨਾਲ ਅਕਸਰ ਜਲਨ ਹੁੰਦੀ ਹੈ ਅਤੇ ਅੱਖਾਂ 'ਚੋਂ ਪਾਣੀ ਨਿਕਲ ਆਉਂਦਾ ਹੈ ਪਰ ਫਿਰ ਵੀ ਪਕਵਾਨਾਂ 'ਚ ਇਸ ਦਾ ਜ਼ਾਇਕਾ ਚਖਣ ਲਈ ਸਭ ਬੇਤਾਬ ਰਹਿੰਦੇ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਇਹ ਦਿਲ ਸੰਬੰਧੀ ਬੀਮਾਰੀਆਂ ਦੇ ਵੀ ਛੱਕੇ ਛੁਡਾ ਸਕਦੀ ਹੈ। ਚਾਹੋ ਤਾਂ ਅਜ਼ਮਾ ਕੇ ਦੇਖ ਲਓ।ਗੀਕਗੋ ਬੀਲੋਬਾਇਹ ਇਕ ਕਿਸਮ ਦਾ ਚੀਨੀ ਪੌਦਾ ਹੈ, ਜੋ ਸਰੀਰ 'ਚ ਖੂਨ ਸੰਚਾਰ ਨੂੰ ਬਿਹਤਰ ਰੱਖਦਾ ਹੈ ਅਤੇ ਸਰੀਰ 'ਚ ਦਿਲ ਦੀ ਗਤੀਵਿਧੀ ਨੂੰ ਸੁਚਾਰੂ ਬਣਾਉਣ 'ਚ ਸਹਾਇਕ ਸਿੱਧ ਹੁੰਦਾ ਹੈ।ਓਰੀਗਾਨੋਇਹ ਜਵੈਣ ਦੀ ਪੱਤੀ ਹੁੰਦੀ ਹੈ, ਜਿਸ ਨੂੰ ਕੁਦਰਤੀ ਜੜੀਆਂ-ਬੂਟੀਆਂ ਨਾਲ ਰਲਾ ਕੇ ਸੇਵਨ ਕੀਤਾ ਜਾਂਦਾ ਹੈ। ਇਸ ਨਾਲ ਵੀ ਦਿਲ ਨੂੰ ਬਹੁਤ ਲਾਭ ਮਿਲਦਾ ਹੈ।ਗ੍ਰੀਨ ਟੀਅੱਜਕਲ ਲੋਕ ਫਿੱਟਨੈੱਸ ਨੂੰ ਲੈ ਕੇ ਗ੍ਰੀਨ ਟੀ ਦਾ ਸੇਵਨ ਕਰਨ ਨੂੰ ਪਹਿਲ ਦਿੰਦੇ ਹਨ ਕਿਉਂਕਿ ਇਹ ਬਹੁਤ ਲਾਭਦਾਇਕ ਹੁੰਦੀ ਹੈ। ਇਸ ਨੂੰ ਪੀਣ ਨਾਲ ਸਰੀਰ ਦੀਆਂ ਕੋਸ਼ਿਕਾਵਾਂ ਅਤੇ ਧਮਨੀਆਂ 'ਚ ਊਰਜਾ ਅਤੇ ਖੂਨ ਦਾ ਸੰਚਾਰ ਚੰਗੀ ਤਰ੍ਹਾਂ ਹੁੰਦਾ ਹੈ।ਗਿੰਸੇਂਗਇਹ ਵੀ ਇਕ ਕਿਸਮ ਦੀ ਚੀਨੀ ਔਸ਼ਧੀ ਹੈ। ਇਸ ਦੇ ਸੇਵਨ ਨਾਲ ਸਰੀਰ ਦੀ ਰੋਗ-ਪ੍ਰਤੀਰੋਧਕ ਸਮਰੱਥਾ ਵਧਦੀ ਹੈ ਅਤੇ ਬਲੱਡ ਪ੍ਰੈਸ਼ਰ ਵੀ ਕੰਟਰੋਲ ਰਹਿੰਦਾ ਹੈ।ਲੈਵੇਂਡਰਇਸ ਦਾ ਸੇਵਨ ਤੁਹਾਨੂੰ ਥੋੜ੍ਹਾ ਅਜੀਬ ਲੱਗ ਸਕਦਾ ਹੈ। ਤੁਸੀਂ ਸੋਚੋਗੇ ਕਿ ਇਹ ਤੁਹਾਡੇ ਦਿਲ ਦੀ ਸੁਰੱਖਿਆ ਭਲਾ ਕਿਵੇਂ ਕਰ ਸਕਦਾ ਹੈ ਪਰ ਲੈਵੇਂਡਰ ਇਕ ਖਾਸ ਕਿਸਮ ਦੀ ਔਸ਼ਧੀ ਹੈ, ਜੋ ਦਿਲ ਨੂੰ ਸਿਹਤਮੰਦ ਬਣਾਉਂਦੀ ਹੈ।ਮਦਰਵਾਰਟਇਸ ਦੇ ਨਾਂ ਤੋਂ ਹੀ ਲੱਗਦੈ ਕਿ ਇਹ ਔਸ਼ਧੀ ਮਾਂ ਵਾਂਗ ਧਿਆਨ ਰੱਖਦੀ ਹੈ। ਖਾਸ ਕਰ ਔਰਤਾਂ 'ਚ ਮਾਹਵਾਰੀ ਸੰਬੰਧੀ ਕਈ ਸਮੱਸਿਆਵਾਂ ਖਤਮ ਹੋ ਜਾਂਦੀਆਂ ਹਨ ਅਤੇ ਨਾਲ ਹੀ ਦਿਲ ਵੀ ਸਿਹਤਮੰਦ ਰਹਿੰਦਾ ਹੈ।ਪਿਪਰਮਿੰਟਦਿਲ ਨੂੰ ਸਿਹਤਮੰਦ ਰੱਖਣ ਲਈ ਪਿਪਰਮਿੰਟ ਵੀ ਬੇਹੱਦ ਲਾਭਦਾਇਕ ਹੈ। ਇਸ ਦੇ ਸੇਵਨ ਨਾਲ ਨਾ ਸਿਰਫ ਮੂੰਹ 'ਚ ਤਾਜ਼ਗੀ ਆਉਂਦੀ ਹੈ, ਸਗੋਂ ਦਿਲ ਵੀ ਮਜ਼ਬੂਤ ਹੁੰਦਾ ਹੈ ਅਤੇ ਇਸ ਦੀ ਸਮਰੱਥਾ 'ਚ ਵਾਧਾ ਹੁੰਦਾ ਹੈ।ਸੈਕ੍ਰੇਡ ਪਾਇਨਇਸ 'ਚ ਐਂਟੀ-ਏਜਿੰਗ ਭਰਪੂਰ ਮਾਤਰਾ 'ਚ ਪਾਏ ਜਾਂਦੇ ਹਨ, ਜੋ ਸਰੀਰ ਨੂੰ ਦਰੁਸਤ ਬਣਾਉਂਦੇ ਹਨ।